ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ
ਅਭਿਆਸ (Exercise)
5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਚਾਰ ਇਨਪੁੱਟ ਯੰਤਰਾਂ ਦੇ ਨਾਮ ਦੱਸੋ।
ਉੱਤਰ:- ਕੀਅ-ਬੋਰਡ, ਮਾਊਸ, ਸਕੈਨਰ, ਮਾਈਕ੍ਰੋਫੋਨ।
- ਕਿਸੇ ਚਾਰ ਸਪੈਸ਼ਲ ਕੀਅਜ਼ ਦੇ ਕੰਮ ਦੱਸੋ।
ਉੱਤਰ:- ਡੀਲੀਟ (Delete), ਬੈਕਸਪੇਸ (Backspace), ਐਂਟਰ (Enter), ਸਪੇਸਬਾਰ (Spacebar)।
- ਵੈੱਬ ਕੈਮਰੇ ਦੀ ਵਰਤੋਂ ਦੱਸੋ।
ਉੱਤਰ:- ਵੈੱਬ ਕੈਮਰੇ ਦੀ ਵਰਤੋਂ ਫੋਟੋਆਂ ਖਿੱਚਣ ਅਤੇ ਵੀਡਿਓ ਚੈਟ ਆਦਿ ਲਈ ਕੀਤੀ ਜਾਂਦੀ ਹੈ। ਇਹ ਫੋਟੋ ਖਿੱਚ ਕੇ ਸਿੱਧੀ ਕੰਪਿਊਟਰ ਨੂੰ ਭੇਜ ਦਿੰਦਾ ਹੈ।
- ਤਿੰਨ ਆਊਟਪੁੱਟ ਯੰਤਰਾਂ ਦੇ ਨਾਮ ਦੱਸੋ।
ਉੱਤਰ:- ਮੋਨੀਟਰ, ਪ੍ਰਿੰਟਰ ਅਤੇ ਸਪੀਕਰ।
- ਤਿੰਨ ਪ੍ਰਕਾਰ ਦੇ ਪ੍ਰਿੰਟਰਾਂ ਦੇ ਨਾਮ ਲਿਖੋ।
ਉੱਤਰ:- ਤਿੰਨ ਪ੍ਰਕਾਰ ਦੇ ਪ੍ਰਿੰਟਰਾਂ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ:-
- ਡਾੱਟ ਮੈਟ੍ਰਿਕਸ ਪ੍ਰਿੰਟਰ
- ਇੰਕ ਜੈੱਟ ਪ੍ਰਿੰਟਰ
- ਲੇਜ਼ਰ ਪ੍ਰਿੰਟਰ